|
|
|
ਔਰਤਾਂ ਵਾਸਤੇ ਐਲਸਪੈਥ ਹੇਵਰਥ ਕੇਂਦਰ ਇਕ ਮੁਨਾਫਾ ਰਹਿਤ, ਖਰੈਤੀ ਸੰਸਥਾ ਹੈ, ਜੋ ਕਿ ਪਿਛਲੇ ਪੰਦਰਾਂ ਸਾਲਾਂ ਤੋਂ ਬੁਹਭਾਂਤੀ ਸਭਿਆਚਾਰ ਦੀਆਂ ਵਧੱ ਰਹੀਆਂ ਲੋੜਾਂ ਪੂਰੀਆਂ ਕਰਦਾ ਆ ਰਿਹਾ ਹੈ ਅਤੇ ਨਵੀਆਂ ਆਵਾਸੀ ਔਰਤਾਂ ਅਤੇ ਉਨਾਂ ਦੇ ਪਰਵਾਰਾਂ ਨੂੰ ਕੈਨੇਡਾ ਦੇ ਸਮਾਜ ਵਿਚ ਅੱਛੇ ਭਾਈਵਾਲ ਬਨਣ ਵਿਚ ਸਹਾਈ ਹੋ ਰਿਹਾ ਹੈ।
ਐਲਸਪੈਥ ਹੇਵਰਥ ਕੇਂਦਰ ਵੱਖ ਵੱਖ ਭਾਈਚਾਰੇ ਦੀਆਂ ਔਰਤਾਂ ਲਈ ਵਧੀਆ ਸਬੰਧ ਅਤੇ ਨਿਧਾਰਿਤ ਯੋਜਨਾਵਾਂ ਦੁਆਰਾ ਅੱਛੇ ਮੌਕੇ ਪਰਦਾਨ ਕਰ ਰਿਹਾ ਹੈ। ਐਲਸਪੈਥ ਹੇਵਰਥ ਕੇਂਦਰ ਅਵਾਸੀ/ਸ਼ਰਨਰਥੀ ਔਰਤਾਂ ਦੇ ਕੈਨੇਡਾ ਦੇ ਸਮਾਜ ਵਿਚ ਇਕ ਸਾਰਤਾ ਨਾਲ ਮਿਲ ਕੇ ਰਹਿਣ ਵਾਸਤੇ ਵੱਖ ਵੱਖ ਯੋਜਨਾਵਾਂ ਅਤੇ ਸੇਵਾਵਾਂ ਪਰਦਾਨ ਕਰਦਾ ਹੈ।
|
|
|